Punjabi Programs

Songs, Rhymes and Stories in Punjabi

(0 to 6 years)

This program welcomes all parents, caregivers and children to experience a variety of stories and musical activities. Music brings the community together and families will have the opportunity to hear and share songs, rhymes and stories in Punjabi.

This program is not offered during the month of March/April.
EarlyON ਚਾਈਲਡ ਐਂਡ ਫੈਮਲੀ ਸੈਂਟਰ ਬਹੁਤ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ ਜੋ ਜਨਮ ਤੋਂ ਲੈ ਕੇ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਲਈ ਸ਼ੁਰੂਆਤੀ ਸਿਖਲਾਈ ਅਤੇ ਪਾਲਣ-ਪੋਸ਼ਣ ਪ੍ਰੋਗਰਾਮ ਮੁਹੱਈਆ ਕਰਦੇ ਹਨ। EarlyON ਪ੍ਰੋਗਰਾਮਾਂ ਨੂੰ ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ ਫੰਡ ਦਿੱਤਾ ਜਾਂਦਾ ਹੈ ਅਤੇ ਇਹ ਓਨਟਾਰੀਓ ਦੇ ਸਾਰੇ ਪਰਿਵਾਰਾਂ ਲਈ ਖੁੱਲ੍ਹੇ ਹਨ।

EarlyON SEC ਨੂੰ ਸੋਸ਼ਲ ਐਂਟਰਪ੍ਰਾਈਜ਼ ਫਾਰ ਕੈਨੇਡਾ ਦੁਆਰਾ ਚਲਾਇਆ ਜਾਂਦਾ ਹੈ।  ਵਧੇਰੇ ਜਾਣਕਾਰੀ ਲਈ www.socialenterprise.ca ‘ਤੇ ਜਾਓ

ਸਾਡੇ ਪ੍ਰੋਗਰਾਮ ਇਸ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ:
  • ਬੱਚਿਆਂ ਅਤੇ ਪਰਿਵਾਰਾਂ ਨੂੰ ਸਾਂਝ ਦੀ ਭਾਵਨਾ ਮੁਹੱਈਆ ਕਰਨੀ
  • ਬੱਚੇ ਦੇ ਸਿਹਤਮੰਦ ਵਿਕਾਸ ਦਾ ਸਮਰਥਨ ਕਰਨਾ
  • ਬੱਚਿਆਂ ਨੂੰ ਸਰਗਰਮ ਅਤੇ ਰਚਨਾਤਮਕ ਖੋਜ, ਖੇਡਣ ਅਤੇ ਪੁੱਛ-ਗਿਛ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ
  • ਬੱਚਿਆਂ ਨੂੰ ਕਈ ਤਰੀਕਿਆਂ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨਾ
ਅਸੀਂ ਸੁਆਗਤ ਕਰਨ ਵਾਲਾ ਸਥਾਨ ਹਾਂ ਜੋ ਕਈ ਤਰ੍ਹਾਂ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ:
  • ਮਜ਼ੇਦਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ – ਪੜ੍ਹਨਾ, ਕਹਾਣੀ ਸੁਣਾਉਣਾ, ਗਾਉਣਾ, ਖੇਡਾਂ, ਅਤੇ ਹੋਰ ਬਹੁਤ ਕੁਝ
  • ਸ਼ੁਰੂਆਤੀ ਬਚਪਨ ਦੇ ਵਿਕਾਸ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਤੋਂ ਸਲਾਹ ਲਓ
  • ਆਪਣੇ ਭਾਈਚਾਰੇ ਵਿੱਚ ਹੋਰ ਪਰਿਵਾਰਕ ਸੇਵਾਵਾਂ ਬਾਰੇ ਪਤਾ ਲਗਾਓ
  • ਛੋਟੇ ਬੱਚਿਆਂ ਵਾਲੇ ਦੂਜੇ ਪਰਿਵਾਰਾਂ ਨਾਲ ਜੁੜੋ

ਇਹ ਮੁਫ਼ਤ ਪ੍ਰੋਗਰਾਮ ਡ੍ਰਾਪ-ਇਨ ਜਾਂ ਰਜਿਸਟਰਡ ਆਧਾਰ ‘ਤੇ ਉਪਲਬਧ ਹਨ (ਪਰਵਰਿਸ਼ ਬਾਰੇ ਵਰਕਸ਼ਾਪਾਂ), ਅਤੇ EarlyON ਸੈਂਟਰਾਂ ਦੇ ਨਾਲ-ਨਾਲ ਨੇੜਲੇ ਭਾਈਚਾਰਕ ਸਥਾਨਾਂ ਵਿਖੇ ਸਾਈਟ ‘ਤੇ ਚਲਾਏ ਜਾਂਦੇ ਹਨ। ਪ੍ਰੋਗਰਾਮਾਂ ਅਤੇ ਸਥਾਨਾਂ ਬਾਰੇ ਹੋਰ ਵੇਰਵਿਆਂ ਲਈ ਸਾਡੇ ਕਲੰਡਰ ਦੇਖੋ।

ਅਸੀਂ ਜਲਦ ਹੀ ਤੁਹਾਨੂੰ ਮਿਲਣ ਦੀ ਉਮੀਦ ਕਰਦੇ ਹਾਂ!

SEC ਵਿਖੇ, ਅਸੀਂ ਆਪਣੇ ਕਾਰੋਬਾਰੀ ਪ੍ਰਥਾਵਾਂ ਦੇ ਸਾਰੇ ਪਹਿਲੂਆਂ ਵਿੱਚ ਬਰਾਬਰੀ, ਵਿਭਿੰਨਤਾ, ਅਤੇ ਸ਼ਮੂਲੀਅਤ (EDI) ਅਤੇ ਸਾਡੇ ਗਾਹਕਾਂ ਅਤੇ ਭਾਈਚਾਰਿਆਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਅਸੀਂ ਦ੍ਰਿੜਤਾ ਨਾਲ ਮੰਨਦੇ ਹਾਂ ਕਿ ਮਜ਼ਬੂਤ ਅਤੇ ਸੰਮਿਲਿਤ ਭਾਈਚਾਰੇ ਦੇ ਨਿਰਮਾਣ ਲਈ ਸਤਿਕਾਰ, ਮਹੱਤਵ ਅਤੇ ਸਮਝ ਦੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਦਰਸ਼ਿਤ ਕਰਨਾ ਜ਼ਰੂਰੀ ਹੈ। ਅਸੀਂ EDI ਨੂੰ ਅਜਿਹੇ ਬੁਨਿਆਦੀ ਥਮ੍ਹਲਿਆਂ ਵਜੋਂ ਅਪਣਾਉਂਦੇ ਹਾਂ ਜੋ ਸਾਡੀਆਂ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ, ਸਹਿਯੋਗ ਅਤੇ ਭਾਈਚਾਰਕ ਰੁਝੇਵਿਆਂ ਨੂੰ ਪ੍ਰੇਰਿਤ ਕਰਦੇ ਹਨ।

SEC ਵਿਖੇ ਅਸੀਂ ਅੰਤਰਨਿਹਿਤ ਮਹੱਤਵ ਅਤੇ ਵਿਲੱਖਣ ਦ੍ਰਿਸ਼ਟੀਕੋਣਾਂ ਨੂੰ ਪਛਾਣਦੇ ਹਾਂ ਜੋ ਹਰੇਕ ਵਿਅਕਤੀ ਆਪਣੇ ਨਾਲ ਲਿਆਉਂਦਾ ਹੈ, ਅਤੇ ਅਸੀਂ ਅਜਿਹਾ ਸਭ ਨੂੰ ਸ਼ਾਮਲ ਕਰਨ ਵਾਲਾ ਸਥਾਨ ਬਣਾਉਣ ਲਈ ਸਮਰਪਿਤ ਹਾਂ ਜਿੱਥੇ ਸਾਰੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ, ਅਤੇ ਸਾਰੇ ਯੋਗਦਾਨਾਂ ਦਾ ਜਸ਼ਨ ਮਨਾਇਆ ਜਾਂਦਾ ਹੈ।

SEC ਵਿਖੇ ਅਸੀਂ ਸਰਗਰਮੀ ਨਾਲ ਵਿਵਿਧ ਪ੍ਰਤਿਭਾ ਅਤੇ ਦ੍ਰਿਸ਼ਟੀਕੋਣਾਂ ਦੀ ਭਾਲ ਕਰਦੇ ਹਾਂ, ਇਹ ਸਮਝਦੇ ਹੋਏ ਕਿ ਵਿਵਿਧਤਾ ਨਾ ਸਿਰਫ ਸਾਡੇ ਸੰਗਠਨ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਂਦੀ ਹੈ, ਸਗੋਂ ਸਦਾ-ਬਦਲਦੀ ਦੁਨੀਆਂ ਵਿੱਚ ਨਵੀਨਤਾ ਲਿਆਉਣ ਅਤੇ ਅਨੁਕੂਲ ਬਣਨ ਦੀ ਸਾਡੀ ਯੋਗਤਾ ਨੂੰ ਵੀ ਬਿਹਤਰ ਬਣਾਉਂਦੀ ਹੈ।

ਨਿਰੰਤਰ ਸਿੱਖਿਆ, ਚੱਲ ਰਹੀ ਸਿਖਲਾਈ, ਅਤੇ ਖੁੱਲੇ ਸੰਵਾਦ ਦੁਆਰਾ, SEC EDI ਨਾਲ ਸੰਬੰਧਿਤ ਵਿਸ਼ਿਆਂ ਅਤੇ ਮੁੱਦਿਆਂ ਬਾਰੇ ਖੁੱਲ੍ਹੀ ਗੱਲਬਾਤ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਵੱਖ-ਵੱਖ ਭਾਈਚਾਰਿਆਂ ਦੇ ਵਿਵਿਧ ਤਜ਼ਰਬਿਆਂ ਅਤੇ ਉਹਨਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਲਈ ਡੂੰਘੀ ਸਮਝ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਕੱਠੇ ਮਿਲ ਕੇ, ਸਾਡਾ ਟੀਚਾ ਅਜਿਹਾ ਮਜ਼ਬੂਤ, ਵਧੇਰੇ ਏਕੀਕ੍ਰਿਤ ਸੰਗਠਨ ਬਣਾਉਣਾ ਹੈ ਜੋ ਉਸ ਸੰਸਾਰ ਦੀ ਵੰਨ-ਸੁਵੰਨਤਾ ਨੂੰ ਦਰਸਾਏ ਜਿਸ ਵਿੱਚ ਅਸੀਂ ਰਹਿੰਦੇ ਹਾਂ।

ਅਸੀਂ ਸਾਰਿਆਂ ਲਈ ਵਧੇਰੇ ਸੰਮਿਲਿਤ ਅਤੇ ਬਰਾਬਰੀ ਵਾਲੇ ਭਵਿੱਖ ਲਈ ਵਚਨਬੱਧ ਹਾਂ।

ਸਾਡਾ ਸੁਪਨਾ

ਸਾਡਾ ਸੁਪਨਾ

ਮਜ਼ਬੂਤ, ਆਪਸ ਵਿੱਚ ਜੁੜੇ ਹੋਏ ਪਰਿਵਾਰਾਂ ਦਾ ਭਾਈਚਾਰਾ ਜੋ ਆਪਣੇ ਛੋਟੇ ਬੱਚਿਆਂ (0 – 6 ਸਾਲ ਦੀ ਉਮਰ ਦੇ) ਨੂੰ ਉਹਨਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਾਉਣ ਲਈ ਉਹਨਾਂ ਦਾ ਪਾਲਣ-ਪੋਸ਼ਣ ਕਰਨ ਵਿੱਚ ਰੁੱਝੇ ਹੋਏ ਹਨ।

ਸਾਡਾ ਮਿਸ਼ਨ

ਸਾਡਾ ਮਿਸ਼ਨ

ਪਰਿਵਾਰਾਂ ਅਤੇ ਉਹਨਾਂ ਦੇ ਛੋਟੇ ਬੱਚਿਆਂ (0 – 6 ਸਾਲ ਦੀ ਉਮਰ) ਦੀ ਸ਼ੁਰੂਆਤੀ ਸਿੱਖਿਆ ਅਤੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਹਾਇਤਾ, ਸਰੋਤ ਅਤੇ ਵਿਅਕਤੀਗਤ ਸੇਵਾਵਾਂ ਮੁਹੱਈਆ ਕਰਨੀਆਂ।

ਬਿਆਨ

ਬਿਆਨ

ਮਾਪਿਆਂ/ਦੇਖਭਾਲ ਕਰਨ ਵਾਲਿਆਂ ਅਤੇ ਛੋਟੇ ਬੱਚਿਆਂ ਲਈ ਸਮਰਥਨ ਦੇਣ ਵਾਲਾ ਸਥਾਨ।

ਜਾਣਨ ਲਈ ਮਹੱਤਵਪੂਰਨ ਗੱਲਾਂ!

A women, and a man holding a baby working on a laptop

ਚਿਲਡ੍ਰਨਜ਼ ਸਰਵਿਸਿਜ਼ ਪੋਰਟਲ

EarlyON ਚਾਈਲਡ ਐਂਡ ਫੈਮਲੀ ਪ੍ਰੋਗਰਾਮ ਇੱਕ ਖੇਤਰ-ਵਿਆਪਕ ਔਨਲਾਈਨ ਰਜਿਸਟ੍ਰੇਸ਼ਨ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਜੋ ਯੋਰਕ ਖੇਤਰ ਵਿੱਚ ਸਾਰੇ EarlyON ਪ੍ਰੋਗਰਾਮਾਂ ਲਈ ਵਨ-ਸਟਾਪ ਸ਼ਾਪ ਮੁਹੱਈਆ ਕਰੇਗਾ। ਆਪਣੇ ਖੇਤਰ ਵਿੱਚ ਪ੍ਰੋਗਰਾਮ ਕਲੰਡਰ ਦੇਖਣ ਲਈ ਚਿਲਡ੍ਰਨਜ਼ ਸਰਵਿਸਿਜ਼ ਪੋਰਟਲ ‘ਤੇ ਜਾਓ।  ਖਾਤਾ ਬਣਾਉਣ ਨਾਲ, ਤੁਸੀਂ ਅਸਾਨੀ ਨਾਲ ਸਾਡੇ ਡ੍ਰਾਪ-ਇਨ ਪ੍ਰੋਗਰਾਮਾਂ ਵਿੱਚ ਪਹੁੰਚਣ ‘ਤੇ ਚੈੱਕ-ਇਨ ਕਰ ਸਕੋਗੇ ਜਾਂ ਚੋਣਵੇਂ ਪ੍ਰੋਗਰਾਮਾਂ ਲਈ ਪ੍ਰੀ-ਰਜਿਸਟਰ ਕਰ ਸਕੋਗੇ।

ਕਿਰਪਾ ਕਰਕੇ ਧਿਆਨ ਦਿਓ, ਜਿਨ੍ਹਾਂ ਪ੍ਰੋਗਰਾਮਾਂ ਵਿੱਚ “ਪ੍ਰੀ-ਰਜਿਸਟਰ” ਵਿਕਲਪ ਨਹੀਂ ਹੈ, ਉਹਨਾਂ ਨੂੰ ਡ੍ਰਾਪ-ਇਨ ਪ੍ਰੋਗਰਾਮ ਮੰਨਿਆ ਜਾਂਦਾ ਹੈ।  ਸਾਰੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਲਈ ਡ੍ਰਾਪ-ਇਨ ਪ੍ਰੋਗਰਾਮਾਂ ਦੀ ਸਮਰੱਥਾ ਸੀਮਿਤ ਹੁੰਦੀ ਹੈ।

ਚਿਲਡ੍ਰਨਜ਼ ਸਰਵਿਸਿਜ਼ ਪੋਰਟਲ ਵੀਡੀਓ ਅਤੇ ਮੈਨੂਅਲ

ਇਹ ਗਾਈਡਾਂ ਖਾਤਾ ਬਣਾਉਣ, ਪ੍ਰੋਗਰਾਮ ਕਲੰਡਰ ਦੇਖਣ ਅਤੇ ਚੋਣਵੇਂ ਪ੍ਰੋਗਰਾਮਾਂ ਵਾਸਤੇ ਪ੍ਰੀ-ਰਜਿਸਟਰ ਕਰਨ ਲਈ ਨਵੇਂ ਸਿਸਟਮ ਨੂੰ ਵਰਤਣ ਵਿੱਚ ਤੁਹਾਡੀ ਮਦਦ ਕਰਨਗੀਆਂ।

adult with children playing with instruments
  • ਪਹੁੰਚਣਾ: ਹਰੇਕ ਸਥਾਨ ‘ਤੇ ਇੱਕ ਕਿਓਸਕ ‘ਤੇ QR ਕੋਡ ਉਪਲਬਧ ਹੋਵੇਗਾ।  ਤੁਸੀਂ ਚੈੱਕ-ਇਨ ਕਰਨ ਲਈ QR ਕੋਡ ਨੂੰ ਸਕੈਨ ਕਰਨ ਵਾਸਤੇ ਆਪਣੇ ਡਿਵਾਈਸ ਦੀ ਵਰਤੋਂ ਕਰ ਸਕਦੇ ਹੋ ਜਾਂ ਕਿਓਸਕ ਦੀ ਵਰਤੋਂ ਕਰ ਕੇ ਚੈੱਕ-ਇਨ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।
  • ਹੱਥ ਧੋਣੇ: ਬੱਚਿਆਂ ਨੂੰ ਦਾਖਲੇ ‘ਤੇ, ਗਤੀਵਿਧੀਆਂ ਦੇ ਵਿਚਕਾਰ, ਅਤੇ ਆਪਣੇ ਮੂੰਹ ਨੂੰ ਛੂਹਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
  • ਸਟ੍ਰੋਲਰ: ਨਿੱਜੀ ਚੀਜ਼ਾਂ ਲਈ ਥਾਂ ਸੀਮਿਤ ਹੈ। ਜੇ ਸੰਭਵ ਹੋਵੇ, ਤਾਂ ਕਿਰਪਾ ਕਰਕੇ ਸਟ੍ਰੋਲਰਾਂ ਨੂੰ ਕੇਂਦਰ ਵਿੱਚ ਨਾ ਲਿਆਓ।
  • ਸਨੈਕ: ਜੋ ਪਰਿਵਾਰ ਆਪਣੇ ਸਨੈਕ ਖਾਣਾ ਚਾਹੁੰਦੇ ਹਨ ਉਹਨਾਂ ਲਈ ਮੇਜ਼ ਮੁਹੱਈਆ ਕੀਤਾ ਜਾਵੇਗਾ।  ਯਾਦ ਰੱਖੋ, ਅਸੀਂ ਗਿਰੀ ਮੁਕਤ ਪ੍ਰੋਗਰਾਮ ਹਾਂ ਅਤੇ ਸਨੈਕ ਦੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥ ਧੋਵੋ।
  • ਇਨਡੋਰ ਜੁੱਤੇ: ਅਸੀਂ ਬਰਸਾਤੀ ਜਾਂ ਬਰਫੀਲੇ ਦਿਨਾਂ ਲਈ ਇਨਡੋਰ ਜੁੱਤੇ ਲਿਆਉਣ ਦੀ ਸਿਫ਼ਾਰਿਸ਼ ਕਰਦੇ ਹਾਂ। ਕਿਰਪਾ ਕਰਕੇ ਨੋਟ ਕਰੋ, ਐਮਰਜੈਂਸੀਆਂ ਲਈ ਜੁੱਤਿਆਂ ਦੀ ਲੋੜ ਹੁੰਦੀ ਹੈ ਤਾਂ ਜੋ ਤੁਸੀਂ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਇਮਾਰਤ ਛੱਡ ਸਕੋ।
  • ਰਵਾਨਗੀ: ਤੁਸੀਂ ਕਿਓਸਕ ਜਾਂ ਆਪਣੇ ਖੁਦ ਦੇ ਡਿਵਾਈਸ ਦੀ ਵਰਤੋਂ ਕਰਕੇ ਚੈੱਕ-ਆਊਟ ਕਰ ਸਕਦੇ ਹੋ।
  • ਪਹੁੰਚਣਾ: ਹਰੇਕ ਸਥਾਨ ‘ਤੇ ਇੱਕ ਕਿਓਸਕ ‘ਤੇ QR ਕੋਡ ਉਪਲਬਧ ਹੋਵੇਗਾ।  ਚੈੱਕ-ਇਨ ਕਰਨ ਲਈ ਕਿਰਪਾ ਕਰਕੇ ਕਿਓਸਕ ਦੀ ਵਰਤੋਂ ਕਰੋ ਜਾਂ ਆਪਣੀ ਖੁਦ ਦੇ ਡਿਵਾਈਸ ਨਾਲ QR ਕੋਡ ਨੂੰ ਸਕੈਨ ਕਰੋ।
  • ਕੀ ਪਹਿਨਣਾ ਹੈ? ਚਾਰੋ ਮੌਸਮਾਂ ਵਿੱਚ ਆਊਟਡੋਰ ਪ੍ਰੋਗਰਾਮ ਕੁਦਰਤ ਦੀ ਪੜਚੋਲ ਕਰਨ ਲਈ ਤਿਆਰ ਕੀਤੇ ਗਏ ਹਨ।  ਸੰਭਾਵੀ ਮੌਸਮ, ਜੋਖਮ ਭਰੇ ਜਾਂ ਗੰਦੇ ਹੋਣ ਵਾਲੀ ਖੇਡ ਲਈ ਤਿਆਰ ਰਹੋ।
  • ਹੱਥ ਧੋਣੇ: ਜਦੋਂ ਸਾਬਣ ਅਤੇ ਪਾਣੀ ਆਸਾਨੀ ਨਾਲ ਪਹੁੰਚਯੋਗ ਨਾ ਹੋਣ ਤਾਂ ਹੈਂਡ ਸੈਨੀਟਾਈਜ਼ਰ ਉਪਲਬਧ ਹੋਵੇਗਾ। ਕਿਰਪਾ ਕਰਕੇ ਧਿਆਨ ਦਿਓ, ਅਸੀਂ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹੈਂਡ ਸੈਨੀਟਾਈਜ਼ਰ ਦੀ ਸਿਫ਼ਾਰਿਸ਼ ਨਹੀਂ ਕਰਦੇ ਹਾਂ।
  • ਖ਼ਰਾਬ ਮੌਸਮ: ਜੇ ਮੌਸਮ ਦੇ ਕਾਰਨ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ, ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ‘ਤੇ ਐਲਾਨ ਕਰਾਂਗੇ।  ਤੁਸੀਂ ਸਾਨੂੰ early.on@nullsocialenterprise.ca ‘ਤੇ ਈਮੇਲ ਵੀ ਕਰ ਸਕਦੇ ਹੋ।
  • ਵਾਸ਼ਰੂਮ: ਹੋ ਸਕਦਾ ਹੈ ਕਿ ਕੁਝ ਆਊਟਡੋਰ ਥਾਵਾਂ ‘ਤੇ ਵਾਸ਼ਰੂਮ ਉਪਲਬਧ ਨਾ ਹੋਵੇ।  ਕਿਰਪਾ ਕਰਕੇ ਉਸੇ ਅਨੁਸਾਰ ਯੋਜਨਾ ਬਣਾਓ।
  • ਕੀ ਲਿਆਉਣਾ ਹੈ: ਪਾਣੀ ਦੀ ਬੋਤਲ ਅਤੇ ਸਨਸਕ੍ਰੀਨ।
  • ਰਵਾਨਗੀ: ਤੁਸੀਂ ਕਿਓਸਕ ਜਾਂ ਆਪਣੇ ਖੁਦ ਦੇ ਡਿਵਾਈਸ ਦੀ ਵਰਤੋਂ ਕਰਕੇ ਚੈੱਕ-ਆਊਟ ਕਰ ਸਕਦੇ ਹੋ।
  • ਕੀ ਉਮੀਦ ਕਰਨੀ ਹੈ: ਪ੍ਰੋਗਰਾਮ ਆਪਸੀ-ਗੱਲਬਾਤ ਵਾਲੇ ਹੁੰਦੇ ਹਨ ਅਤੇ ਬੱਚਿਆਂ ਨੂੰ ਸਰਕਲ ਟਾਈਮ, ਕਿਤਾਬਾਂ ਪੜ੍ਹਨ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਨ।  ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਬੱਚਿਆਂ ਦੇ ਹਿੱਸਾ ਲੈਣ ਅਤੇ ਉਹਨਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਦੀ ਰਚਣਾਤਮਕਤਾ, ਸੰਬੰਧ ਦੀ ਭਾਵਨਾ, ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਨੂੰ ਸਮਰਥਨ ਦਿੱਤਾ ਜਾ ਸਕੇ।  ਨਵਜਾਤ ਬੱਚਿਆਂ ਦੇ ਪ੍ਰੋਗਰਾਮਾਂ ਲਈ, ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਜਿਸ ਵੇਲੇ ਬਾਲਗ ਜ਼ੂਮ ‘ਤੇ ਕਲਾਸ ਨਾਲ ਜੁੜਦੇ ਹਨ, ਬੱਚਿਆਂ ਦਾ ਮੂੰਹ ਮਾਤਾ/ਪਿਤਾ ਜਾਂ ਦੇਖਭਾਲ ਕਰਨ ਵਾਲੇ ਵੱਲ ਹੋਵੇ।
  • ਜ਼ੂਮ:
    • ਵਰਚੁਅਲ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਲਿੰਕ, ਪ੍ਰੋਗਰਾਮ ਦੇ ਵੇਰਵੇ ਦੇ ਨਾਲ ਚਿਲਡ੍ਰਨਜ਼ ਸਰਵਿਸਿਜ਼ ਦੇ ਪੋਰਟਲ ‘ਤੇ ਹਨ।
    • ਅਸੀਂ ਆਪਣੇ ਪ੍ਰੋਗਰਾਮਾਂ ਲਈ ਜ਼ੂਮ ਨੂੰ ਤੀਜੀ ਧਿਰ ਹੋਸਟ ਵਜੋਂ ਵਰਤਦੇ ਹਾਂ।  ਸੁਰੱਖਿਆ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਸ਼ਾਮਲ ਹਨ ਕੋਈ ਰਿਕਾਰਡਿੰਗ ਜਾਂ ਵੀਡੀਓ ਨਹੀਂ, ਭਾਗੀਦਾਰਾਂ ਵਿਚਕਾਰ ਚੈਟਾਂ ‘ਤੇ ਪਾਬੰਦੀ ਹੈ, ਅਤੇ ਅਣਉਚਿਤ ਵਿਵਹਾਰ ਨੂੰ ਤੁਰੰਤ ਪ੍ਰੋਗਰਾਮ ਤੋਂ ਹਟਾ ਦਿੱਤਾ ਜਾਵੇਗਾ।
  • ਚੈੱਕ-ਇਨ ਕਰਨਾ: ਆਪਣੇ ਚਿਲਡ੍ਰਨਜ਼ ਸਰਵਿਸਿਜ਼ ਪੋਰਟਲ ਖਾਤੇ ਵਿੱਚ ਸਾਈਨ-ਇਨ ਕਰੋ, ਉਹ ਵਰਚੁਅਲ ਪ੍ਰੋਗਰਾਮ ਚੁਣੋ ਜਿਸ ਵਿੱਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਬਾਲਗਾਂ ਅਤੇ ਬੱਚਿਆਂ ਨੂੰ ਚੈੱਕ-ਇਨ ਕਰੋ
  • ਚੈੱਕ-ਆਊਟ ਕਰਨਾ: ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ, ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਚਿਲਡ੍ਰਨਜ਼ ਸਰਵਿਸਿਜ਼ ਪੋਰਟਲ ਦੀ ਵਰਤੋਂ ਕਰਕੇ ਚੈੱਕ-ਆਊਟ ਕਰਦੇ ਹੋ।

Connect with Us

“ਮੇਰਾ ਨਾਮ ਬੀਰਇੰਦਰ ਹੈ ਅਤੇ ਮੈਂ EarlyON ਵਿੱਚ ਅਰਲੀ ਲਰਨਿੰਗ ਸਪੈਸ਼ਲਿਸਟ ਹਾਂ। ਮੇਰੇ ਵਿਦਿਅਕ ਪਿਛੋਕੜ ਵਿੱਚ ECE ਦੇ ਕਾਲਜ ਵਿੱਚ ਰਜਿਸਟਰਡ ਅਰਲੀ ਚਾਈਲਡਹੁੱਡ ਐਜੂਕੇਟਰ ਹੋਣਾ, ਅਤੇ ਮੇਰੀ ਬੈਚਲਰ ਆਫ ਚਾਈਲਡ ਡਿਵੈਲਪਮੈਂਟ ਸ਼ਾਮਲ ਹਨ। ਮੈਂ ਪੰਜਾਬੀ ਬਹੁਤ ਚੰਗੀ ਤਰ੍ਹਾਂ ਬੋਲਦੀ ਹਾਂ, ਅਤੇ ਬੱਚਿਆਂ ਨਾਲ ਕੰਮ ਕਰਨ ਦੇ ਜਨੂੰਨ ਨਾਲ ਮੈਂ 8 ਸਾਲਾਂ ਤੋਂ ਇਸ ਖੇਤਰ ਵਿੱਚ ਹਾਂ। ਮੈਂ EarlyON ਪ੍ਰੋਗਰਾਮਾਂ ਰਾਹੀਂ ਸਿੱਖਣ ਦਾ ਸੁਰੱਖਿਅਤ ਅਤੇ ਵਿਕਸਿਤ ਕਰਨ ਵਾਲਾ ਮਾਹੌਲ ਮੁਹੱਈਆ ਕਰਕੇ ਪਰਿਵਾਰਾਂ, ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਬੱਚਿਆਂ ਦਾ ਸਮਰਥਨ ਕਰਨ ਲਈ ਯਤਨਸ਼ੀਲ ਹਾਂ। ਆਪਣੇ ਪੇਸ਼ੇਵਰ ਕਰੀਅਰ ਦੇ ਜ਼ਰੀਏ, ਮੈਂ ਛੋਟੀ ਉਮਰ ਵਿੱਚ ਬਾਲ ਵਿਕਾਸ ਦੇ ਮਹੱਤਵ ਨੂੰ ਸਮਝਦੀ ਹਾਂ, ਮੇਰਾ ਖੇਡ ਦੁਆਰਾ ਸਿੱਖਣ ਦਾ ਮਾਹੌਲ ਬਣਾਉਣ ਵਿੱਚ ਮਜ਼ਬੂਤ ਵਿਸ਼ਵਾਸ ਹੈ। ਮੇਰੇ ਅੰਦਰ ਮਾਨਸਿਕ ਸਿਹਤ ਅਤੇ ਮਾਨਸਿਕ ਸਿਹਤ ਦੇ ਮਹੱਤਵ ਲਈ ਮਜ਼ਬੂਤ ਜਨੂੰਨ ਵੀ ਹੈ। ਆਪਣੇ ਖਾਲੀ ਸਮੇਂ ਵਿੱਚ, ਮੈਨੂੰ ਪੜ੍ਹਨਾ, ਫਿਲਮਾਂ ਦੇਖਣਾ ਅਤੇ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ।”

Birinder

Birinder

Samina

Early Learning Specialist Samina

 

 

“ਮੈਂ SEC ਵਿੱਚ ਅਰਲੀ ਲਰਨਿੰਗ ਸਪੈਸ਼ਲਿਸਟ ਹਾਂ। ਮੈਂ ਪਿਛਲੇ 15 ਸਾਲਾਂ ਤੋਂ ਇਸ ਖੇਤਰ ਵਿੱਚ ਹਾਂ। ਮੇਰਾ ਪੱਕਾ ਵਿਸ਼ਵਾਸ ਹੈ ਕਿ ਸ਼ੁਰੂਆਤੀ ਸਾਲ ਦੇ ਮਾਹੌਲ ਵਿੱਚ ਸਕਾਰਾਤਮਕ ਅਤੇ ਅਨੰਦਮਈ ਸ਼ੁਰੂਆਤੀ ਅਨੁਭਵ ਅਤੇ ਗੱਲਾਂਬਾਤਾਂ ਬੱਚੇ ਨੂੰ ਸਕੂਲ ਵਿੱਚ ਸਫਲਤਾ ਲਈ ਮਜ਼ਬੂਤ ਸ਼ੁਰੂਆਤ ਦੇ ਸਕਦੇ ਹਨ।”